ਪਟਿਆਲਾ: 9 ਅਗਸਤ, 2016

ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਆਪਣੀ ਗੋਲਡਨ ਵਰ੍ਹੇਗੰਢ ਨੁੰ ਮਨਾਉਂਦਿਆਂ ਵਿਸ਼ੇਸ਼ ਭਾਸ਼ਣ ਲੜੀ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਜੀਵ ਵਿਗਿਆਨ ਵਿਭਾਗ ਵੱਲੋਂ “ਹਰੀਆਂ ਸਬਜ਼ੀਆਂ ਕਿੰਨੀਆਂ ਕੁ ਹਰੀਆਂ ਨੇ?“ ਵਿਸ਼ੇ ਉਂਤੇ ਡਾ. ਮਨਦੀਪ ਸਿੰਘ, ਐਸੋਸੀਏਟ ਪ੍ਰੋਫੈਸਰ, ਥਾਪਰ ਯੂਨੀਵਰਸਿਟੀ, ਪਟਿਆਲਾ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਡਾ. ਸਿੰਘ ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਕਿਵੇਂ ਅਨਾਜ ਅਤੇ ਸਬਜ਼ੀਆਂ ਦੀ ਵੱਧ ਤੋਂ ਵੱਧ ਪੈਦਾਵਾਰ ਲਈ ਰਾਸਾਇਣਿਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹਨਾਂ ਪਦਾਰਥਾਂ ਦੀ ਅੰਨ੍ਹੇਵਾਹ ਅਤੇ ਬੇਲੋੜੀ ਵਰਤੋਂ ਕਾਰਨ ਹੀ ਅਸੀਂ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹਾਂ। ਡਾ. ਸਿੰਘ ਨੇ ਕੁਝ ਸੰਭਾਵੀ ਨੁੱਕਤੇ ਸਾਂਝੇ ਕੀਤੇ ਜਿਸ ਨਾਲ ਜ਼ਹਿਰੀਲੇ ਫਲਾਂ ਅਤੇ ਸਬਜ਼ੀਆਂ ਨੂੰ ਖਾਣ ਤੋਂ ਬਚਿਆ ਜਾ ਸਕਦਾ ਹੈ।

ਪਿ੍ਰੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਆਪਣੇ ਡੂੰਘੇ ਅਨੁਭਵ ਸਾਂਝੇ ਕਰਦਿਆਂ ਧਰਤੀ ਹੇਠਲੇ ਪਾਣੀ ਦੀ ਸਤਿਹ ਵਿਚ ਗਿਰਾਵਟ ਅਤੇ ਖੇਤੀਬਾੜੀ ਜਿਨਸਾਂ ਵਿਚ ਮਿਲਾਵਟ ਦੇ ਮੁੱਦੇ ਨੂੰ ਉਭਾਰਿਆ। ਵਿਦਿਆਰਥੀਆਂ ਨੂੰ ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਤੋ ਗੁਰੇਜ਼ ਕਰਨ ਅਤੇ ਇਸ ਪ੍ਰਤੀ ਸੁਚੇਤ ਰਹਿਣ ਲਈ ਵੀ ਪ੍ਰੇਰਿਆ। ਵਾਤਾਵਰਨ ਨੂੰ ਸ਼ੁਧ ਅਤੇ ਸਾਫ਼-ਸੁਥਰਾ ਰੱਖਣ ਲਈ ਦ੍ਰਿੜ ਨਿਸ਼ਚਾ ਕਰਨ ਦੀ ਤਾਕੀਦ ਕੀਤੀ।

ਡਾ. ਅਸ਼ਵਨੀ ਕੁਮਾਰ ਸ਼ਰਮਾ, ਡੀਨ ਜੀਵ ਵਿਗਿਆਨ ਵਿਭਾਗ ਨੇ ਮੁੱਖ ਬੁਲਾਰੇ ਬਾਰੇ ਬੋਲਦਿਆਂ ਉਨ੍ਹਾਂ ਦੀਆਂ ਅਕਾਦਮਿਕ ਅਤੇ ਸਮਾਜਿਕ ਸੇਵਾਵਾਂ ਵਿੱਚ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ।

ਪ੍ਰੋਗਰਾਮ ਦੇ ਅੰਤ ਵਿਚ ਡਾ. ਕੁਲਦੀਪ ਕੁਮਾਰ ਵੱਲੋਂ ਸਭਨਾਂ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ